Showing posts with label ਪਿਆਰ ਭਰੇ ਟੋਟੇ. Show all posts
Showing posts with label ਪਿਆਰ ਭਰੇ ਟੋਟੇ. Show all posts

Thursday, 18 April 2013

ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ.....

ਜਦੋਂ ਸਾਡੀ ਯਾਰੀ ਤੇਰੇਨਾਲ ਹੁੰਦੀ ਸੀ,......
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,.....
.ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,.....
.ਓਦੋਂ ''college'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ, ......
ਅੱਜ ਵੀ raah ch ਜਾਂਦੇ ''ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,......
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ......

Wednesday, 4 January 2012

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ 
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ 
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ 
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ.

ਅੱਜ ਗੱਲ ਦਿਲ ਦੀ ਕਹਿ ਕੇ ਤੈਨੂੰ

ਤੇਰੇ ਦਿਲ ਵਿੱਚ ਰਹਿਣ ਨੂੰ ਜੀਅ ਕਰਦਾ...

ਸਾਰੀਆਂ ਖੁਸ਼ੀਆਂ ਦੇਕੇ ਤੈਨੂੰ

ਤੇਰੇ ਦਰਦ ਸਹਿਣ ਨੂੰ ਜੀਅ ਕਰਦਾ...

ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ...

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,

ਜਦ ਬੈਠਾ ਨਾਲ ਯਾਰ ਹੋਵੇ....

ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ.

ਅੱਲੜ ਉਮਰੇ ਪਿਆਰ ਦੀ ਖੇਡ ਰਚਾੳਣ ਵਾਲੇਆ ਵੇ
ਕਿਵੇ ਭੁਲਾਵਾਂ ....................................
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ
ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ
ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ
ਡੋਰ ਬਹਾਨੇ ਪਿਆਰ ਦੇ ਪੇਚੇ ਪਾੳਣ ਵਾਲੇਆ ਵੇ
ਕਿਵੇ ਭੁਲਾਵਾਂ .......................................
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ..............

ਹਮੇਸ਼ਾ ਹਸਦੀ ਵਸਦੀ ਰਹੇ ਦੁਆ ਏਹੀ ਕਰਦਾ ਏ..

ਸੋਹਣੀਆਂ ਕੁੜੀਆਂ ਦੀ ਕਮੀ ਨੀ ਇੱਥੇ
ਪਰ " yaran " ਦਾ ਚੰਦਰਾ ਦਿਲ ਤੇਰੇ ਤੇ ਮਰਦਾ ਏ..
ਕਿੰਝ ਸਮਝਾਵਾ ਏਸ ਮਰਜਾਣੇ ਨੂੰ
ਇਹ ਹਰ ਪਲ ਯਾਦ ਈ ਤੇਨੂੰ ਕਰਦਾ ਏ..
ਜੇ ਤੂੰ ਮੇਰੀ ਕਿਸਮਤ 'ਚ ਨਹੀਂ ਤਾ ਕੀ ਹੋਇਆ,
ਹਮੇਸ਼ਾ ਹਸਦੀ ਵਸਦੀ ਰਹੇ ਦੁਆ ਏਹੀ ਕਰਦਾ ਏ..
─────●●●─────●●●─────●●●─────●●●

ਰੱਬਾ ਓਦੀ ਖੇਰ ਹੋਵੇ…………!!!

ਨਾ ਕੋਈ ਓਦੀ ਚਿਠੀ ਨਾ ਕੋਈ ਸੁਨੇਹਾ ਆਇਆ ਏ,
ਫੇਰ ਕਿਹੜੀ ਗਲੋਂ ਦਿਲ ਘਬਰਾਇਆ ਏ,
ਪੁਛਾਂ ਕੀਦੇ ਕੋਲੋਂ ਜਾ ਕੇ ਓਦਾ ਹਾਲ,
ਰੱਬਾ ਓਦੀ ਖੇਰ ਹੋਵੇ
ਏਵੇ ਚੰਦਰੀ ਦੇ ਆਉਦੇ ਨੇ ਖਿਆਲ
ਰੱਬਾ ਓਦੀ ਖੇਰ ਹੋਵੇ…………!!!

ਮਨਿਆ ਕੀ

ਮਨਿਆ ਕੀ ਅੱਜ ਸਾਡੇ ਨਾਲ ਕੋਈ ਦਿਲਦਾਰ ਨਹੀ ,
ਪਰ ਏ ਨਾ ਸਮਝਨਾ ਕੀ ਸਾੰਨੂ ਕਿਸੇ ਨਾਲ ਪਿਆਰ ਨਹੀ ,
ਕਿਸਮਤ ਨੇ ਸਬ ਕੁਝ ਦਿੱਤਾ ਮੈਨੂ ……
ਪਰ ਦਿੱਤਾ ਮੇਰਾ ਓ ਯਾਰ ਨਹੀ….

ਪਤਾ ਨਹੀ ਕਿਉ ਦਿਲ

ਪਤਾ ਨਹੀ ਕਿਉ ਦਿਲ ਰੰਗੀਲੇ ਸੁਪਨੇ ਸ਼ਜਾ ਲੈਂਦਾ,
ਕਿਉ ਨਿੱਤ ਨਵਾ ਗਮ ਜਿੰਦੜੀ ਨੂੰ ਲਾ ਲੈਂਦਾ,
ਜਦ ਪਤਾ ਹੈ ਸੁਪਨੇ ਨੇ ਟੁੱਟ ਜਾਣਾ,
ਫਿਰ ਕਿਉ ਸੁੱਕੇ ਰੁੱਖ ਦੀ ਟਾਹਣੀ ਤੇ ਆਪਣਾ ਆਲਣਾ ਪਾ ਲੈਂਦਾ,
ਪਰ ਕੀ ਦੱਸਾ ਦੋਸਤਾ ਦਿਲ ਹੀ ਦਿੱਤਾ ਸਾਨੂੰ ਐਸਾ ਰੱਬ ਨੇ,
ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਤੇ ਹਰ ਇੱਕ ਤੋ ਧੋਖਾ ਖਾ ਲੈਂਦਾ……….!!

Monday, 2 January 2012

ਜਿੰਦਗੀ ਦੀ ਸੱਚਾਈ

.ਜਿੰਦਗੀ ਦੀ ਸੱਚਾਈ--
“ਸੱਚਾ ਪਿਆਰ
ਹਮੇਸ਼ਾ ਗਂਲਤ ਇਨਸਾਨ
ਨਾਲ ਹੁੰਦਾ ਹੈ, ਤੇ ਜਦ ਸੱਚੇ
ਇਨਸਾਨ ਨਾਲ ਹੁੰਦਾ ਹੈ
ਤਾ ਗਂਲਤ ਸਮੇਂ ਤੇ
ਹੁੰਦਾ ਹੈ"..

ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ

ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਗੱਲ ਕੀਤੀ ਹੈ ਤਕਰਾਰ ਦੀ,
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾਨੂੰ ਇਹ ਜ਼ਿੰਦਗੀ ਕੀ ਮਾਰਦੀ
ਅਸੀ ਜਿੰਦਗੀ ਨੂੰ ਪੁੱਛਿਆ______"
ਕਿਉਂ ਸਭ ਨੂੰ ਦਰਦ ਦਿੰਦੀ ਏ ? . . . "
ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ "
ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ____
ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ...

ਪਤਾ ਨਹੀਂ ਕਿਉਂ

ਪਤਾ ਨਹੀਂ ਕਿਉਂ ਇੰਨਾ ਝੂਠ ਬੋਲਦੇ ਨੇ ਲੋਕੀ,
ਜੋ ਕਰਦਾ ਪਿਆਰ ਉਹਨੂੰ ਕਿਉਂ ਰੋਲਦੇ ਨੇ
ਲੋਕੀ,
ਜਿਉਂਦੇ ਦਾ ਤਾਂ ਕੋਈ ਦਿਲ ਨਹੀਂ ਫਰੋਲਦਾ,
ਮਰਨ ਤੋ ਬਾਅਦ ਕਿਉਂ ਸਵਾਹ ਵੀ ਫਰੋਲਦੇ ਨੇ ਲੋਕੀ. . .

ਇਸ਼ਕ ਦੇ ਵਿੱਚ ਜਿੱਤ

♫ ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ , ♫
♫ ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ , ♫
♫ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ... ... ਨਾ ,♫
♫ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ ! ♫
;(

ਇਸ਼ਕ ਸੱਚਾ ਹੈ ਮੇਂ ਤਾਂ ਮੰਨਾ

ਨਾਮ ਉਹਦਾ ਅੳਦਾ ਹੈ ਹਰ ਸਾਹ ਤੇ
ਘਰ ਉਹਦਾ ਅੳਦਾ ਹੈ ਹਰ ਰਾਹ ਤੇ
ਇਸ਼ਕ ਸੱਚਾ ਹੈ ਮੇਂ ਤਾਂ ਮੰਨਾ
ਜੇ ਮੇਰਾ ਤੇ ਉਹਦਾ ਮੇਲ ਹੋਵੇ "ਖੁਦਾ ਦੀ ਦਰਗਾਹ" ਤੇ